ਪਿਛਲੇ ਲੰਬੇ ਸਮੇਂ ਤੋਂ ਭਾਰਤੀ ਖਾਸਕਰ ਪੰਜਾਬੀ ਹੋਰਾਂ ਦੇਸ਼ਾਂ ਵੱਲ ਪਰਵਾਸ ਕਰ ਰਹੇ ਹਨ। ਪੰਜਾਬੀਆਂ ਦੇ ਪਰਵਾਸ ਵਿੱਚ ਆਸਟਰੇਲੀਆ ਦੇਸ਼ ਸਦੀਆਂ ਤੋਂ ਪਸੰਦੀਦਾ ਦੇਸ਼ ਰਿਹਾ ਹੈ। ਭਾਰਤੀ ਭਾਵੇਂ ਲੰਬੇ ਸਮੇਂ ਤੋਂ ਇਸ ਧਰਤੀ ਦਾ ਹਿੱਸਾ ਬਣਦੇ ਰਹੇ, ਪਰ ਸਾਡੀ ਤ੍ਰਾਸਦੀ ਇਹ ਰਹੀ ਕਿ ਅਸੀਂ ਆਪਣੇ ਵੱਡਿਆਂ ਵਡੇਰਿਆਂ ਦੀਆਂ ਇਸ ਧਰਤੀ ਤੇ ਪਈਆਂ ਪੈੜਾਂ ਨੂੰ ਨਾ ਭਾਲ ਸਕੇ। ਉਹ ਪੈੜਾਂ ਸਮੇਂ ਦੀ ਧੂੜ ਅੱਗੇ ਸਾਡੀ ਨਜ਼ਰਾਂ ਤੋਂ ਓਝਲ ਹੋ ਗਈਆਂ। ਸਮੇਂ ਨੇ ਫਿਰ ਕਰਵਟ ਲਈ ਤੇ ਚੜ੍ਹਦੀ ਵਰੇਸ ਵਾਲੇ ਗੱਭਰੂ ਪੰਜਾਬੀ ਪੁੱਤ ਹਰਕੀਰਤ ਸਿੰਘ ਸੰਧਰ ਨੇ ਇਸ ਧੂੜ ਨੂੰ ਝਾੜ ਆਪਣੇ ਪੂਰਵਜਾਂ ਦੀਆਂ ਪੈੜਾਂ ਨੂੰ ਲੱਭਣ ਦਾ ਸਫ਼ਲ ਯਤਨ ਕੀਤਾ। ਇਹ ਕਾਰਜ ਹਰਕੀਰਤ ਸਿੰਘ ਸੰਧਰ ਨੇ ਬਾਖ਼ੂਬੀ ਨਿਭਾਇਆ ਤੇ “ਜਦੋਂ ਤੁਰੇ ਸੀ” ਕਿਤਾਬ ਰਾਹੀਂ ਇਹ ਸਾਡੇ ਤਕ ਅੱਪੜਦਾ ਕੀਤਾ। ਇੱਥੇ ਦੱਸਣਯੋਗ ਹੈ ਕਿ ਹਰਕੀਰਤ ਸਿੰਘ ਦੀ ਇਹ ਪਹਿਲੀ ਕਿਤਾਬ ਹੈ ਜਿਹੜੀਮੌਜੂਦਾ ਮੰਤਰੀ ਸਾਹਿਬਾਨ ਵੱਲੋਂ ਸਿਡਨੀ ਪਾਰਲੀਮੈਂਟ ਵਿਚ ਰਿਲੀਜ਼ ਕੀਤੀ ਗਈ ਸੀ ਇਤਿਹਾਸਕਾਰ ਹਰਕੀਰਤ ਸਿੰਘ ਸੰਧਰ ਪਿਛਲੇ ਇੱਕ ਦਹਾਕੇ ਦੀ ਸਖ਼ਤ ਮਿਹਨਤ ਨਾਲ ਆਪਣੇ ਬਜ਼ੁਰਗਾਂ ਦੇ ਪੈਰਾਂ ਦੇ ਨਿਸ਼ਾਨਾਂ ਵਿੱਚ ਪੈਰ ਧਰ ਸਾਡੇ ਉਹ ਜਾਣਕਾਰੀ ਲਿਆਏ ਹਨ ਜੋ ਸਾਡੀਆਂ ਆਉਣ ਵਾਲੀਆਂ ਪੀਡ਼੍ਹੀਆਂ ਮਾਣ ਨਾਲ ਇਸ ਦੇਸ਼ ਅੰਦਰ ਆਪਣਾ ਅਤੀਤ 4200 ਸਾਲ ਤੋਂ ਪਹਿਲਾਂ ਦਾ ਮਹਿਸੂਸ ਕਰ ਸਕਣ।

Harkirat Singh Sandhar

 

Success Journey

ACHIVEMENTS

BOOKS

AUTHOR HARKIRAT SINGH

JADO TURE SI

The Indian community in Australia has a fascinating history. A new Punjabi book aims to explore, understand and cherish the shared history of earlier migration of the Indian community and its successful integration in Australian society.

KISSAN NAAMA - Farmer's Odyssey:

A pictorial reference to the struggle and sacrifices of the farmers on the outskirts of New Delhi between 2019-2022. Documented the stories, background, people &the high spirits of the community that formed at the borders of New Delhi.

MERE HISSEY DA LAHORE

MERE HISSEY DA LAHORE

ਪਾਕਿਸਤਾਨ ਗਏ ਤਾਂ ਉਥੋਂ ਮਿਲਦੇ ਪਿਆਰ, ਇਜੱਤ, ਅਦਬ ਨੇ ਸਚਮੁਚ ਦਿਲ ਲੁੱਟ ਲਿਆ। ਲਾਹੌਰ ਆਪਣੇ ਆਪ ਵਿੱਚ ਇਕ ਮੁਕੰਮਲ ਸੰਸਾਰ ਹੈ ਜਿਸ ਨੇ ਆਪਣੇ ਅੰਦਰ 1500 ਸਾਲਾਂ ਦਾ ਇਤਿਹਾਸ ਲਕੋ ਕੇ ਰੱਖਿਆ ਹੈ ਤੇ ਅਜ ਵੀ ਸ਼ਾਂਤ ਹੈ। ਆਪਣੀ ਮਹਿਕ ਖਿਲਾਰਦਾ ਵਗ ਰਿਹਾ ਹੈ। ਅਸੀਂ ਹਮੇਸ਼ਾਂ ਅਰਦਾਸ ਵਿੱਚ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਲੋਚਦੇ ਹਾਂ। ਇਹ ਕਿਤਾਬ ਅਸਲ ਵਿੱਚ ਵਿੱਚ ਸਫਰ ਦੀ ਡਾਇਰੀ ਹੈ ਜਿਹੜੀ ਪਾਕਿਸਤਾਨ ਆਉਣ ਵਾਲੇ ਯਾਤਰੀਆਂ ਲਈ ਇਕ ਗਾਈਡ ਦਾ ਕੰਮ ਕਰੇਗੀ।ਇਹ ਕਿਤਾਬ ਸਾਨੂੰ ਵੰਡ ਤੋਂ ਪਹਿਲੇ ਲਹਿੰਦੇ ਚੜਦੇ ਪੰਜਾਬ ਦੀ ਬਾਤ ਪਾਉਂਦੀ ਹੈ।

0

Books Published

0 +

Books Sold

0 +

Pre-booking

0 +

Upcoming Books