ਦੋ ਕੁ ਮਹੀਨੇ ਪਹਿਲਾਂ ਪਾਕਿਸਤਾਨ ਗਏ ਤਾਂ ਉਥੋਂ ਮਿਲਦੇ ਪਿਆਰ, ਇਜੱਤ, ਅਦਬ ਨੇ ਸਚਮੁਚ ਦਿਲ ਲੁੱਟ ਲਿਆ। ਲਾਹੌਰ ਆਪਣੇ ਆਪ ਵਿੱਚ ਇਕ ਮੁਕੰਮਲ ਸੰਸਾਰ ਹੈ ਜਿਸ ਨੇ ਆਪਣੇ ਅੰਦਰ 1500 ਸਾਲਾਂ ਦਾ ਇਤਿਹਾਸ ਲਕੋ ਕੇ ਰੱਖਿਆ ਹੈ ਤੇ ਅਜ ਵੀ ਸ਼ਾਂਤ ਹੈ। ਆਪਣੀ ਮਹਿਕ ਖਿਲਾਰਦਾ ਵਗ ਰਿਹਾ ਹੈ। ਅਸੀਂ ਹਮੇਸ਼ਾਂ ਅਰਦਾਸ ਵਿੱਚ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਲੋਚਦੇ ਹਾਂ। ਇਹ ਕਿਤਾਬ ਅਸਲ ਵਿੱਚ ਵਿੱਚ ਸਫਰ ਦੀ ਡਾਇਰੀ ਹੈ ਜਿਹੜੀ ਪਾਕਿਸਤਾਨ ਆਉਣ ਵਾਲੇ ਯਾਤਰੀਆਂ ਲਈ ਇਕ ਗਾਈਡ ਦਾ ਕੰਮ ਕਰੇਗੀ। ਇਹ ਕਿਤਾਬ ਇਕ ਸਫਰਨਾਮਾ ਹੈ ਜੋ ਤੁਹਾਡੇ ਲਈ ਇਕ ਗਿਫਟ ਹੈ। ਤੁਸੀਂ ਸਾਰੇ ਮੇਰੀ ਨਜ਼ਰ ਨਾਲ ਲਾਹੌਰ ਨੂੰ ਦੇਖ ਸਕਦੇ ਹੋ ਜਿਸ ਨੂੰ ਕਹਿੰਦੇ ਹਨ ਕਿ, “ਜਿਨੇ ਲਾਹੌਰ ਨਹੀਂ ਤੱਕਿਆ ਉਹ ਜੰਮਿਆ ਨਹੀਂ”। ਮੈਨੂੰ ਖੁਸ਼ੀ ਹੋਵੇਗੀ ਕਿ ਮੈਂ ਤੁਹਾਡੇ ਸਪੁਰਦ ਇਕ ਹੋਰ ਸਫਰ ਕਿਤਾਬ ਕਰ ਰਿਹਾ ਹਾਂ ਜੋ ਕਿ ਇੱਕ ਸਫਰਨਾਮਾ ਹੈ। ਇਹ ਕਿਤਾਬ ਸਾਨੂੰ ਵੰਡ ਤੋਂ ਪਹਿਲੇ ਲਹਿੰਦੇ ਚੜਦੇ ਪੰਜਾਬ ਦੀ ਬਾਤ ਪਾਉਂਦੀ ਹੈ। ਤੁਸੀਂ ਲਾਹੌਰ ਦੇ ਹਰ ਰੰਗ ਨੂੰ ਵੇਖ ਸਕੋਗੇ। ਮੇਰੇ ਲਈ ਮਾਣ ਦੀ ਗੱਲ ਇਹ ਵੀ ਹੈ ਕਿ ਇਹ ਕਿਤਾਬ ਲਹਿੰਦੇ ਤੇ ਚੜਦੇ ਪੰਜਾਬ ਦੀ ਸਾਂਝ “ਸ੍ਰੀ ਕਰਤਾਰਪੁਰ ਸਾਹਿਬ” ਵਿਖੇ ਝੰਗ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਮੈਡਮ ਡਾ. ਨਬੀਲਾ ਰਹਿਮਾਨ ਤੇ ਸਾਂਈ ਮੀਆਂ ਮੀਰ ਨੇ ਲੋਕ ਅਰਪਿਤ ਕੀਤੀ।

